Monday, April 9, 2012

ਕਦੇ ਕਦੇ

ਕਦੇ ਕਦੇ ਮਨ ਬਹੁਤ ਦੁੱਖੀ ਹੁੰਦੈ,
ਖੁਦਕਸੀ ਕਰਨ ਨੁੰ ਦਿਲ ਕਰਦਾ,
ਬਹੁਤ ਪੀਂਦਾ ਹਾਂ ਤੇ ਸੋਚਦਾਂ,
ਕਾਸ਼.....
ਕਿਤੇ ਸੁੱਤਾ ਹੀ ਰਹਿ ਜਾਵਾਂ,
ਪਰ ਨਸਾ ਟੁੱਟਦਿਆ ਫੇਰ ਸਾਮਨੇ ,
ਉਹੀ ਘਸੀ-ਪਿੱਟੀ ਜਿੰਦਗੀ,
ਮੂਹ ਚਿੜਾਉਦੀ ਨਜਰ ਔਦੀ ਹੈ
ਮੌਤ ਤਾ ਆਈ ਪਰ ਇਕ ਰਾਤ ਦੀ
ਦੋ ਵਾਰ ਨਬਜਾਂ ਕੱਟ ਲਈਆਂ ਮੈ,
ਇਹ ਫੇਰ ਨਾ ਆਈ,
ਪਤੈ ਕਿਉ ਨਹੀ ਆਈ,
ਮੈਨੂੰ ਲੱਗਦੈਂ ਹਾਲੇ ,
ਤੇਰੇ ਨਾਲ ਕੀਤੀ ਬੇਵਫਾਈ ਦਾ,
ਵਿਆਜ ਹੀ ਮੁੜਿਐ
ਮੂਲ ਤੇ ਬਾਕੀ ਰਹਿੰਦੈ,
ਇਹ ਕਰਜ ਚੁਕਾਏ ਬਿਨਾ
ਮੈ ਮਰ ਨਹੀ ਸਕਦਾ,
ਜਮਰਾਜ ਮੈਨੂੰ ਤਾ ਲੈ ਜਾਣ,
ਪਰ ਮੇਰੇ ਪਾਪਾਂ ਦੀ ਪੰਡ,
ਕੌਣ ਚੂਕੇਗਾ ਆਪਣੇ ਮੋਢਿਆ ਤੇ.........

No comments:

Post a Comment