Monday, April 9, 2012

ਮੈ ਹੁਣ ਉਹ ਨਹੀ ਰਿਹਾ,
ਜੋ ਮੈ ਸੀ,
ਮੈ ਕੀ ਸੀ....?
ਇਕ ਕਾਮ ਗਰਸਿਆ ਇਨਸਾਨ,
ਜਿਸਨੂੰ ਤੇਰਾ ਪਿਆਰ ਨਹੀ,
ਬਲਕਿ...
ਤਨਾ ਵਿਚਲੀ ਅੱਗ ਹੀ ਦੀਹਦੀ ਸੀ,
ਮੈ ਬਦਲ ਚੁੱਕਾਂ,
ਕਿਉਕਿ,
ਮੈਨੂੰ ਲੱਗਦੈ ,
ਮੈਨੂੰ ਤੇਰਾ ਹੀ ਸਰਾਪ ਮਾਰ ਗਿਐ,
ਮੈ ਵੀ ਉਹੀ ਦਰਦ ਹੰਡਾਇਆ,
ਜੋ ਤੈਨੂੰ ਦਿੱਤਾ ....ਬੇਵਫਾਈ ਦਾ,
ਕਰਮਾ ਦੀ ਸਜਾ ਪਾਈ ਏ ਮੈ,
ਕਰਮਾ ਦੀ ਸਜਾ ....
ਲੋਕ ਕਹਿੰਦੈ ਅਗਲੇ ਜਨਮ ਪੌਦੈ ਬੰਦਾ,
ਮੈ ਇਸੈ ਜਨਮ ਭੋਗ ਰਿਹੈ,
ਇਸੇ ਲਈ ,
ਤੇਰੇ ਪੈਰ ਫੜ ਕੇ ਕਹਿੰਨਾਂ,
"ਮੈਨੂੰ ਮੁਆਫ ਕਰ ਦੇ
ਜਦੋ ਮੇਰੀ ਉਦਾਸੀ,
ਮੇਰੇ ਜਿਸਮ ਦੀਆਂ ਬੋਟੀਆਂ ਨੂੰ,
ਚੂੰਡਣ ਲੱਗਦੀ ਹੈ,
ਮੈ ਤੇਰੀ ਫੋਟੋ ਕੱਢ ਕੇ ਦੇਖਦਾਂ,
ਠੰਡਾ ਜਿਹਾ ਹੌਕਾ ਭਰ ਕੇ,
ਸਾਭ ਕੇ ਫੇਰ ਰੱਖ ਦਿੰਨਾ,
ਮੈ ਤੈਨੂੰ ਬੁਰਾ ਨਹੀ ਕਹਿੰਦਾ,
ਤੂੰ ਮੇਨੂੰ ਛੱਡ ਕੇ ਨਹੀ ਗਈ,
ਬਲਕਿ
ਨੌਹਾਂ ਤੋ ਮਾਸ ਵਾਗੂ ਵਿਛੋੜੀ ਗਈ ਏ
ਬੁਰਾ ਏਸ ਲਈ ਨਹੀ ਕਹਿੰਦਾ
ਮੈ ਸਮਝਦਾ ਹਾ ਤੇਰੇ ਹਾਲਾਤ ਨੂੰ
ਬੱਸ ਤਰਸ ਔਦਾ ਤੇਰੇ ਹਾਲਾਤਾ ਤੇ,

ਮੈ ਆਪਣਾ ਵਕਤ,
ਯਾਰਾਂ ਚ ਬੈਠ ਕੇ,
ਦੁਖੜੇ ਸੁਣਾਂਕੇ,
ਜਾਂ ਸ਼ਰਾਬ ਪੀ ਕੇ ਲੰਘਾ ਲੈਨਾ
ਦੁਖ ਹੋਰ ਵੀ ਜਿਆਦਾ ਹੋ ਜਾਦੈਂ
ਜਦੇ ਸੋਚਦਾ ਹਾਂ,
ਤੂੰ ਇਹ ਦਰਦ ਕਿਵੇ ਸਹਾਰਦੀ ਹੋਏਗੀ
ਜਦੋ ਕਿ.............?
ਜਦੋ ਮੇਰੀਆਂ ਅੱਖਾਂ ਚੋ,
ਮੁੱਕ ਜਾਵੇਗਾ ਪਾਣੀ,
ਸਾਇਦ ਉਸ ਵੇਲੇ ਮੇਰੇ ਅੰਦਰੋ,
ਇਨਸਾਨੀਅਤ ਮਰ ਚੁੱਕੀ ਹੋਏਗੀ
ਮੈ ਜੋ ਅਕਸਰ ਦੁੱਖੀ ਹੁੰਨਾ
ਉਹਨਾ ਕੁੜੀਆਂ ਬਾਰੇ ਸੋਚ ਕੇ,
ਜੋ ਗਰਭ ਜੁਨੇ ਹੀ ਕਤਲ ਕਰ ਦਿੱਤੀਆਂ ਗਈਆਂ,
ਜਾਂ ਦੇਖਦਾ ਅੱਧ ਸੜੀਆ ਕੁੜੀਆਂ ਨੂੰ,
ਮਨ ਤੜਪਦੈ ਜਗਤ ਜਨਨੀ ਦੇ ਹਾਲਾਤ ਤੇ
ਦੁੱਖ ਉਦੋ ਵੀ ਹੁੰਦੈ,
ਜਦੋ ਦੇਖਦਾ ਇੱਕ ਪਾਸੇ
ਭੁੱਖੀ ਮਰਦੀ ਜਨਤਾ ਨੂੰ,
ਤੇ ਦੂਜੇ ਪਾਸੇ,
ਮੰਦਰਾ ਗੁਰੂਦਵਾਰਿਆ ਤੇ ਲੱਗੇ
ਸੋਨੇ ਦੇ ਪੱਤਰਿਆ ਨੂੰ,
ਉਸ ਵੇਲੇ ਮਨ ਛਲਕ ਪੈਦਾ,
ਜਦੋ ਦੇਖਦਾ,
ਗਲ ਵਿੱਚ ਇਨਸਾਫ ਲਈ
ਤਖਤੀਆ ਪਾਈ ਬੈਠੀਆ
ਉਹਨਾ ਮਾਤਾਵਾਂ ਨੂੰ ਭੈਣਾਂ ਨੂੰ,
ਜਿੰਨਾਂ ਦੇ ਪੁੱਤ ਪਤੀ
ਜਿੰਦਾ ਸਾੜ ਦਿੱਤੇ ਗਏ
ਇਹ ਸਭ ਦੇਖ ਕੇ
ਅੱਖਾ ਚ ਪਾਣੀ ਤੈਰਨ ਲੱਗਦੈ,
ਕਿਉਕਿ ਇਨਸਾਨੀਅਤ ਹਾਲੇ ਜਿੰਦਾ ਹੈ ਮੇਰੇ ਚ
ਮੈ ਜਿੰਦਗੀ ਦੇ ਐਸੇ ਪੜਾਅ ਚੋ' ਗੁਜਰ ਰਿਹਾਂ,
ਜਿਸ ਵਿੱਚ ਮੇਰੇ ਕੋਲ ਇਕੱਲਾਪਨ ,
ਗੁਜਰੇ ਵਕਤ ਦੀਆ ਯਾਦਾ ਹੀ ਰਹਿ ਗਈਆਂ ਨੇ,
ਇਹ ਇਕੱਲਤਾ
ਮੇਰੀ ਜੀਵਨਸਾਥੀ ਬਣ ਚੁੱਕੀ ਹੈ,
ਸਦਾ ਮੌਨ ਧਾਰੇ ਰੱਖਣਾਂ,
ਸੋਚੀਂ ਗੁਮੇ ਰਹਿਣਾ,
ਕਿਸੇ ਨਾਲ ਜਿਆਦਾ ਗੱਲ ਨਾਂ ਕਰਨੀ,
ਮੇਰੀ ਆਦਤ ਬਣ ਗਈ ਹੈ।
ਗੁਜਰੇ ਵਕਤ ਦੀਆ ਯਾਦਾਂ,
ਕਦੀ ਸੱਪ ਬਣ ਜਾਦੀਆ ਨੇ,
ਕਦੀ ਗਿਰਝਾਂ ਦਾ ਰੂਪ ਧਾਰ ਕੇ,
ਮੇਰੇ ਤਨ-ਮਨ ਨੂੰ ਚੂਡਦੀਆਂ ਰਹਿੰਦੀਆਂ ਨੇ,
ਪਰ ਪਤਾ ਨੀ ਕਿਉ,
ਤੈਂਨੂੰ ਮਿਲਨ ਦੀ ਆਸ ਹਾਲੇ ਵੀ ਬਾਕੀ ਹੈ..
ਇਸੇ ਲਈ ਯਾਦਾਂ ਦੀਆ ਗਿਰਝਾ ਨੂੰ,
ਬਾਬੇ ਫਰੀਦ ਵਾਗੂ ,
ਇਹੀ ਅਰਜੋਈਆ ਕਰਦਾ,
ਮਾਸ ਭਾਵੇ ਤਨ ਤੇ ਮਾਸਾ ਨਾ ਰਹਿਣ ਦਿਉ,
ਪਰ ਮੇਰੀਆ ਅੱਖਾਂ ਉਨੀ ਦੇਰ ਨਾ ਕੱਢਣਾਂ,
ਜਦੋ ਤੱਕ ਉਹਦਾ ਦੀਦਾਰ ਨਾ ਹੋਵੇ................................
ਇਸਕ ਤੇ ਨਦੀਆਂ ,
ਮੈਨੁੰ ਲੱਗਦੈ ਇੱਕੋ ਰੂਪ ਹੁੰਦੀਆਂ ਨੇ,
ਨਦੀ ਵਿੱਚ ਵੀ ਕਿਸੇ ਨੂੰ ਮਿਲਨ ਦੀ ਆਸ ਹੁੰਦੀ ਹੈ,
ਮਨ ਵਿੱਚ ਖਿੱਚ ਹੁੰਦੀ ਹੈ,
ਬਿਨਾਂ ਰੁਕੇ ਤੁਰਦੀ ਰਹਿੰਦੀ ਹੈ,
ਆਪਣੇ ਪਿਆਰੇ ਨੂੰ ਮਿਲਨ ਲਈ,
ਥਾਂ-ਥਾਂ ਤੋ ਪੱਥਰਾਂ ਤੋ ਜਖਮੀ ਹੋ ਕੇ ਵੀ,
ਆਪਣੇ ਪਿਆਰ ਦੇ ਵੇਗ ਨਾਲ,
ਪੱਥਰਾਂ ਨੂੰ ਵੱਟੇ ਬਣਾਉਦੀ ਹੋਈ,
ਅੰਤ ਆਪਣੇ ਪਿਆਰੇ ਨੂੰ ਮਿਲਦੀ ਹੈ,
ਉਸੇ ਤਰਾਂ ਹੀ ਇਸ਼ਕ ਦੀ ਚਾਲ ਹੈ,
ਜੇ ਇਸ਼ਕ ਸੱਚਾ ਹੋਵੇ,.
ਰਾਹਾਂ ਦੀਆਂ ਔਕੜਾਂ ਦੀ ਪਰਵਾਹ ਕੀਤੇ ਬਿਨਾ,
ਹਰ ਚੋਟ ਸਹਾਰਦਾ ਹੋਇਆ,
ਆਪਣੇ ਅਸਲ ਮੁਕਾਮ ਨੂੰ ਪਾ ਲੈਦਾ ਹੈ..............
ਕਲਮਾਂ ਨਾਲ ਸੋਚਾਂ ਨੂੰ ਕਤਲ ਕਰਨ ਵਾਲਿਓੁ,
ਕੁਝ ਤੇ ਸੋਚੋ.........
ਕਿਉ ਬੀਜ ਰਹੇ ਹੋ,
ਲੱਚਰਤਾ ਦੇ ਬੀਜ,
ਸਾਹਿਤ ਦੀ ਧਰਤੀ ਤੇ,
ਕਲਮਾਂ ਦੇ ਹਲ ਨਾਲ...........
ਸਾਇਦ ਤੁਸੀ ਨਹੀ ਜਾਣਦੇ,
ਹਲਾਂ ਨਾ ਬੀਜਿਆ,
ਮੀਹ ਸੋਕੇ ,ਹੜਾਂ ਨਾਲ ਮਰ ਸਕਦਾ,
ਪਰ ਤੁਹਾਡਾ ਬੀਜਿਆ ਬੀਜ,
ਆਉਣ ਵਾਲੀਆਂ ਨਸਲਾਂ ਦੇ,
ਤਨ ਮਨ ਨੂੰ ਤਬਾਹ ਕਰ ਦੇਵੇਗਾ,
ਸੋ,
ਕਿਰਪਾ ਕਰਕੇ,
ਨਸਲ ਨੂੰ ਨਾਮਰਦ ਹੋਣੋ ਬਚਾ ਲਵੋ.......................​

chirriya

ਜਦੋ ਮੈ ਬਹੁਤ ਛੋਟਾ ਸੀ,
ਮਾਂ ਨੇ ਕਹਿਣਾ ਰੋਟੀ ਖਾ ਲੈ,
ਮੈ ਤੋਤਲੀ ਜੁਬਾਨ ਨਾ ਕਹਿੰਦਾ,
"ਮੈ ਤੇ ਤਿੜੀ ਖਾਉਗਾ"
ਆਟੇ ਦੀਆ ਚਿੜੀਆ ਖਾਦੇ,
ਭੈੜਾ ਸ਼ੌਕ ਪੈ ਗਿਆ,
ਚਿੜੀਆਂ ਫੜਨ ਦਾ,
ਟੋਕਰੀ ਹੇਠਾ ਡੰਡਾ ਰੱਖਣਾ,
ਡੰਡੇ ਨੂੰ ਰੱਸੀ ਬੰਨਣੀ,
ਦਾਣੇ ਖਿਲਾਰ ਕੇ ਦੂਰ ਹੋ ਬਹਿ ਜਾਣਾ ,
ਦਾਣੇ ਚੁਗਣ ਆਈ ਚਿੜੀ,
ਰੱਸੀ ਖਿੱਚ ਕੇ ਫੜ ਲੈਣੀ,
ਪਿੰਜਰੇ ਪਾ ਕੈਦ ਕਰ ਲੈਣੀ.......
ਬਚਪਨ ਬੀਤਿਆ,
ਜਵਾਨੀ ਆਈ,
ਪਰ ਚਿੜੀਆਂ ਫੜਨ ਦਾ ਸ਼ੌਕ ਨਾਂ ਗਿਆ,
ਫਰਕ ਏਨਾਂ ਸੀ,
ਹੁਣ ਫੜਨ ਲੱਗਾ ,
ਵੱਡੀਆ ਚਿੜੀਆਂ,
ਟੋਕਰੇ ਨਾਲ ਨਹੀ ,
ਬਲਕਿ ਮੋਹ ਜਾਲ ਨਾਲ,
ਜਿਸ ਵਿਚੋ ਉਹ ਨਿਕਲ ਨਾ ਸਕਦੀਆਂ,
ਤੇ ਮੈ ਖਿਲਵਾੜ ਕਰਦਾ,
ਉਹਨਾ ਦੀਆਂ ਭਾਵਨਾਵਾਂ ਨਾਲ,
ਜਿਸਮਾਂ ਨਾਲ,
ਤੇ ਸਾਇਦ ਰੂਹਾਂ ਤੱਕ ਕਤਲ ਕਰ ਦਿੰਦਾ,
ਉਸ ਵਕਤ ਅਣਜਾਣ ਸੀ ਮੈ,
ਕਰਨ ਤੇ ਭਰਨ ਦੇ ਚੱਕਰ ਤੋ,
ਨਹੀਂ ਜਾਣਦਾ ਸੀ,
ਐਸੇ ਜਨਮ ਭਰਨਾਂ ਪਊ,
ਸੋ ਭਰ ਰਿਹੈਂ,
ਪਰ ਇੱਕ ਸਵਾਲ ਉਠਦਾ ਰਹਿੰਦਾ,
ਸੁਭਾ ਸ਼ਾਮ ਮਨ ਵਿੱਚ,
ਆਖਿਰ ਮੈਨੂੰ ਕੀਹਦਾ ਸਰਾਪ ਮਾਰ ਗਿਆ,
"ਨਿੱਕੀਆਂ ਚਿੜੀਆਂ ਦਾ ਜਾਂ ਵੱਡੀਆਂ ਦਾ"