ਇੱਕ ਦਿਨ ਤੂੰ,
ਮੇਰੀਆਂ ਖਾਲੀ ਤਲੀਆਂ ਤੇ,
ਆਪਣੈ ਪਿਆਰ ਦਾ ਗੁਲਾਬ ਧਰਿਆ,
ਮੈਨੂੰ ਏਨਾ ਚਾਅ ਚੜਿਆ,
ਨੰਗੇ ਪੈਰੀ ਹੋ ਤੁਰਿਆ ਤੇਰੇ ਪਿਛੇ,
ਉਹਨਾ ਰਾਹਾਂ ਤੇ,
ਜੋ ਸੁਪਨਿਆ ਦੇ ਸਹਿਰ ਨੂੰ ਜਾਦੀਆ ਸਨ,
ਐਸੀ ਮੰਜਿਲ ਨੂੰ ,
ਜੋ ਪਹੁੰਚਣ ਤੋ ਪਹਿਲਾਂ ਵੀ ਫਨਾਂਹ ਹੋ ਸਕਦੀ ਸੀ,
ਹੋਇਆ ਵੀ ਏਹੀ ਮੰਜਿਲ ਢਹਿ ਢੇਰੀ ,
ਤੈ ਪੱਲੇ ਪੈ ਗਈ ਸੰਤਾਪੀ ਭਟਕਣ,
ਉਹ ਰਾਹ ਵਿੱਚ ਅਟਕਣਾ ਤੋ ਡਰਦੀ
ਤੂੰ ਪਿਛੇ ਮੁੜੀ ਪਰ ਮੈ ਚੱਲਦਾ ਗਿਆ,
ਆਪਣੀ ਤਲੀ ਤੇ ਤੇਰੇ ਗੁਲਾਬ ਨੂੰ ਲੈ ਕੇ,
ਜਿਸ ਦੀ ਇਕ ਇਕ ਪੱਤੀ
ਅੰਗਿਆਰ ਬਣ ਚੂੱਕੀ ਸੀ,
ਜੇ ਥੱਲੇ ਸੁੱਟਦਾ ਪੈਰ ਸਾੜਦੀ,
ਹੱਥ ਤੇ ਰੱਖਦਾ ਤਲੀਆਂ,
ਤੇ ਅਜੇ ਤੱਕ ਉਹਨਾ ਅੰਗਿਆਰਾ ਨੂੰ,
ਭੁੰਜੇ ਨੀ ਸੁਟਿਆ ਮੈ,
ਸਗੋ ਕਚੀਚੀ ਵੱਟ ਕੇ,
ਦੋਨਾ ਹੱਥਾਂ ਵਿੱਚ ਘੁੱਟੀ ਫਿਰਦਾ,
ਸੋਚਦਾ ਕਿ ਖਬਰੇ,
ਏਹ ਮੇਰੇ ਹੱਥਾਂ ਦੀਆ ਲਕੀਰਾਂ ਹੀ ਮਿਟਾ ਦੇਣ,
ਜਾਂ ਬਦਲ ਦੇਣ ਮੇਰੀ ਤਕਦੀ੍ਰ
ਮੇਰੀਆਂ ਖਾਲੀ ਤਲੀਆਂ ਤੇ,
ਆਪਣੈ ਪਿਆਰ ਦਾ ਗੁਲਾਬ ਧਰਿਆ,
ਮੈਨੂੰ ਏਨਾ ਚਾਅ ਚੜਿਆ,
ਨੰਗੇ ਪੈਰੀ ਹੋ ਤੁਰਿਆ ਤੇਰੇ ਪਿਛੇ,
ਉਹਨਾ ਰਾਹਾਂ ਤੇ,
ਜੋ ਸੁਪਨਿਆ ਦੇ ਸਹਿਰ ਨੂੰ ਜਾਦੀਆ ਸਨ,
ਐਸੀ ਮੰਜਿਲ ਨੂੰ ,
ਜੋ ਪਹੁੰਚਣ ਤੋ ਪਹਿਲਾਂ ਵੀ ਫਨਾਂਹ ਹੋ ਸਕਦੀ ਸੀ,
ਹੋਇਆ ਵੀ ਏਹੀ ਮੰਜਿਲ ਢਹਿ ਢੇਰੀ ,
ਤੈ ਪੱਲੇ ਪੈ ਗਈ ਸੰਤਾਪੀ ਭਟਕਣ,
ਉਹ ਰਾਹ ਵਿੱਚ ਅਟਕਣਾ ਤੋ ਡਰਦੀ
ਤੂੰ ਪਿਛੇ ਮੁੜੀ ਪਰ ਮੈ ਚੱਲਦਾ ਗਿਆ,
ਆਪਣੀ ਤਲੀ ਤੇ ਤੇਰੇ ਗੁਲਾਬ ਨੂੰ ਲੈ ਕੇ,
ਜਿਸ ਦੀ ਇਕ ਇਕ ਪੱਤੀ
ਅੰਗਿਆਰ ਬਣ ਚੂੱਕੀ ਸੀ,
ਜੇ ਥੱਲੇ ਸੁੱਟਦਾ ਪੈਰ ਸਾੜਦੀ,
ਹੱਥ ਤੇ ਰੱਖਦਾ ਤਲੀਆਂ,
ਤੇ ਅਜੇ ਤੱਕ ਉਹਨਾ ਅੰਗਿਆਰਾ ਨੂੰ,
ਭੁੰਜੇ ਨੀ ਸੁਟਿਆ ਮੈ,
ਸਗੋ ਕਚੀਚੀ ਵੱਟ ਕੇ,
ਦੋਨਾ ਹੱਥਾਂ ਵਿੱਚ ਘੁੱਟੀ ਫਿਰਦਾ,
ਸੋਚਦਾ ਕਿ ਖਬਰੇ,
ਏਹ ਮੇਰੇ ਹੱਥਾਂ ਦੀਆ ਲਕੀਰਾਂ ਹੀ ਮਿਟਾ ਦੇਣ,
ਜਾਂ ਬਦਲ ਦੇਣ ਮੇਰੀ ਤਕਦੀ੍ਰ
No comments:
Post a Comment