Monday, April 9, 2012

ਬਲਾਤਕਾਰ

ਤੂੰ ਮੇਰਾ ਪਤੀ ਨਹੀ,
ਬਲਾਤਕਾਰੀ ਲੱਗਦੈ ਮੈਨੂੰ,
ਕਿਉਕਿ ,
ਤੂੰ ਹਰ ਰੋਜ,
 ਮੇਰੇ ਜਿਸਮ ਨੂੰ ਨੋਚਦੈ,
 ਕਿੰਨੇ ਕਹਿਰ ਕਰਦੈਂ ਮੇਰੇ ਤੇ,
ਕਦੇ ਨੀ ਜਾਣਿਆ,
ਮੇਰੇ ਮਨ ਦੇ ਹਾਲ ਨੂੰ,
ਤੇ ਤੂੰ,
ਮੇਰੀ ਰੂਹ ਦਾ ਸਾਥੀ ਕਿਵੇ ਹੋ ਸਕਦਾ,
ਇਹ ਸਮਾਜ ਵੀ,
ਕਿੰਨਾ ਕੋਝਾ ਹੈ,
ਜਿਸ ਨੇ ,
ਅੱਗ ਦੁਆਲੇ ਸੱਤ ਗੇੜੇ ਲੁਆ ਕੇ,
ਤੈਨੂੰ ਪ੍ਰਵਾਨਗੀ ਦੇ ਦਿੱਤੀ,
ਮੈਨੂੰ ਲੁੱਟਣ ਦੀ,
ਮੇਰਾ ਬਲਾਤਕਾਰ ਕਰਨ ਦੀ,
ਜਦੋ ਕਿ,
ਮੈ ਮਨੋ ਤੇਰੀ ਹੋ ਹੀ ਨੀ ਸਕੀ....................

No comments:

Post a Comment