Monday, April 9, 2012

ਮੈ ਨਾਕਾਂਮ ਹਾਂ ,

ਮੈ ਨਾਕਾਂਮ ਹਾਂ ,
ਇਸਕ ਦੇ ਵਣਜ ਚੋ,
ਕਿਉਕਿ,
ਮੈ ਨਹੀ ਚਾਰ ਸਕਦਾ ,
ਕਿਸੇ ਹੀਰ ਲਈ ਵੱਗ,
ਜਾਂ ਫਰਿਹਾਦ ਬਣ,
ਨਹੀ ਚੀਰ ਸਕਦਾ ਪਹਾੜ,
ਮੈਨੂੰ ਨੀ ਆਉਦਾ,
ਚੇਹਰਿਆਂ ਨੂੰ ਪੜਨਾਂ,
ਕਿਸੇ ਦੀ ਝੂਠੀ ਪ੍ਰਸ਼ੰਸ਼ਾ ,
ਜਾਂ,
ਧੁੰਨੀ ਦਾ ਖੇਤਰਫਲ,
ਮੈਨੂੰ ਨੀ ਆਉਦਾ ਕੱਢਣਾਂ......
ਅੱਜ ਵੀ ਯਾਦ ਹੈ,
ਜਦੋ ਕਿਸੇ ਨੇ ਪੁੱਛਿਆ,
"ਮਰ ਸਕਦੈ ਮੇਰੇ ਲਈ",
 ਮੇਰਾ ਬੁੱਢਾ ਪਿਉ,
ਬੁਢਾਪਾ ਕੱਟਣ ਦੀ,
ਆਸ ਲਾਈ ਬੈਠਾ,
ਮੇਰੇ ਅੱਖਾਂ ਸਾਮਣੇ ਆ ਗਿਆ.........
ਮੈ ਮਿਰਜ਼ਾ ਵੀ ਨਹੀ ਬਣ ਸਕਦਾ,
ਜਦੋ ਵੀ ਬਣਨ ਬਾਰੇ ਸੋਚਿਆ,
ਮੋਢਿਉ ਉਚੀ ,
ਆਪਣੀ ਭੈਣ ਦਿਸੀ ਮੈਨੂੰ,
ਸੋ ਤੁਸੀ ,
ਮੇਰੇ ਤੋ ਪਿਆਰ ਦੀ,
ਝੂਠੀ ਆਸ ਨਾਂ ਲਾਉ,
ਨਾਲੇ ਯਾਦ ਰੱਖੋ,
ਇਸ਼ਕ ਹੀ ਕਾਫੀ ਨਹੀ,
ਜਿੰਦਗੀ ਬਿਤਾਉਣ ਲਈ................................

No comments:

Post a Comment