Monday, August 8, 2011

mera bharat mahaan

ਕਿ੍ਪਾ ਕਰਕੇ ਇਸ ਨੂੰ ਧਾਰਮਕ ਤੌਰ ਤੇ ਨਾ ਦੇਖਿਆ ਜਾਵੇ ਇਹ ਜੋ ਮੇਰੇ ਮਨ ਚ ਆਇਆ ਲਿਖ ਦਿੱਤਾ ਤੇ ਮੈ ਗਲਤ ਵੀ ਹੋ ਸਕਦਾਂ ਜੀ ਸੋ ਗਲਤੀ ਮੁਆਫ ਕਰਨੀ............ਰਮਨ

ਮੇਰਾ ਭਾਰਤ ਮਹਾਨ,
ਜਦੋ ਸੁਣਦਾ ਹਾਂ ਗੂੰਜਦੇ ਨਾਹਰੇ,
ਕੰਨ ਪਾਟਣ ਲੱਗਦੇ ਨੇ,
ਮਨ ਕਰਦੈ,
ਜਿਸ ਨੇ ਏਹ ਨਾਹਰਾ ਦਿੱਤਾ,
ਪੁੱਛਾਂ ਉਸਤੋ,
ਕਦੋ ਤੋ ਹੈ ਮੇਰਾ ਦੇਸ ਮਹਾਨ..........
ਕੀ ਉਸ ਵੇਲੇ ਮਹਾਨ ਸੀ ਮੇਰਾ ਦੇਸ਼,
ਜਦੋ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ,
ਅਗਨ ਪ੍ਰੀਖਿਆ ਲਈ ਗਈ,
ਪਵਿੱਤਰਤਾ ਦੀ,
ਬਿਨਾ ਕਾਰਨ ਚੌਦਾ ਸਾਲ ਬਨਵਾਸ,
ਕੱਟਣਾ ਪਿਆ ਇੱਕ ਅਬਲਾ ਨਾਰੀ ਨੂੰ..........
ਕਿ ਮੇਰਾ ਦੇਸ ਉਸ ਵੇਲੇ ਮਹਾਨ ਸੀ,
ਜਦੋ ਜੂਏ ਵਿੱਚ ਜਨਾਨੀਆਂ ਹਾਰ ਜਾਂਦੇ ਸੀ ਲੋਕ,
ਦਰੋਪਦੀਆਂ ਨੂੰ ਭਰੀ ਸਭਾ ਵਿੱਚ ਨਗਨ ਕੀਤਾ ਜਾਂਦਾ ਸੀ,
ਭਗਵਾਨ ਮੰਨੇ ਜਾਣ ਵਾਲੇ ਕ੍ਰਿਸਨ ,
ਨਹਾਉਦੀਆਂ ਗੋਪੀਆਂ ਦੇ ਕੱਪੜੇ ਚੁੱਕਦੇ,
ਰਾਸ ਲੀਲਾ ਕਰਦੇ ਭਗਵਾਨ,
ਸਿਰਫ ਮੇਰੇ ਦੇਸ ਚ ਹੀ ਸਨ..........
ਜਾਂ ਉਸ ਵੇਲੇ ਮਹਾਨ ਸੀ
ਜਦੋ ਕੁਆਰੀਆਂ ਕੁੜੀਆਂ ਨੂੰ ਚੜਾ ਦਿੰਦੇ ਲੋਕ,
ਸੋਮਨਾਥ ਦੇ ਮੰਦਰ ਚ',
ਜਾਂ ਉਸ ਵੇਲੇ ਸੀ,
ਜਦੋ ਮੁਗਲ ਲੁਟੇਰੇ ਲੁੱਟਣ ਆਉਦੇ,
ਜਨਾਨੀਆ ਲੈ ਜਾਦੇ,
ਸਾਡੇ ਲੋਕ ਰੱਖਿਆ ਨਾ ਕਰਦੇ,
ਬਲਕਿ ਭੱਜ ਕੇ ਆਪਣੀ ਜਾਨ ਬਚਾਉਦੇ,
ਏਹ ਮਹਾਨਤਾ ਸੀ ਸਾਡੇ ਲੋਕਾਂ ਦੀ.....
ਅੱਜ ਸਾਡਾ ਦੇਸ ਮਹਾਨ ਕਿਵੇ ਹੈ,
ਜਿਥੇ ਗੁ੍ਰੂ ਘਰ ਗਈ ਜਨਾਨੀ ਨੂੰ,
ਨਿਹੰਗਾਂ ਵੱਲੋ ਕੈਦ ਕੀਤਾ ਜਾਂਦੈ,
ਪੱਤ ਲੁੱਟ ਕੇ ਸੂੱਟ ਦਿੱਤਾ ਜਾਦੈ,
ਹਰੀ ਕੇ ਪੱਤਣੀ..........
ਜਿੱਥੇ ਲੋਕਾਂ ਦੇ ਰੱਬ,
ਦਾਗੀ ਨੇ...
ਰੱਬ ਦੇ ਘਰਾਂ ਚ ਗਲਤ ਕੰਮ ਹੁੰਦੇ ਨੇ,
ਉਹ ਦੇਸ ਮਹਾਨ ਕਿਵੇ ਹੋ ਸਕਦੈ..........................​

No comments:

Post a Comment