ਦਿਲ ਦੀਆ ਗਹਿਰਾਈਆ 'ਚ,
ਜਿਹੜਾ ਤੇਰਾ ਪਿਆਰ ਪਨਪਦੈ,
ਹਰ ਵੇਲੇ ਜੋੜੀ ਰੱਖਦੈ ਮੈਨੂੰ ਤੇਰੇ ਨਾਲ,
ਨਿੱਕੀ-ਨਿੱਕੀ ਗੱਲ ਤੇ,ਸੋਚਣ ਨੂੰ ਮਜ਼ਬੂਰ ਕਰਦੈ,
ਸੋਚ-ਸੋਚ ਹੱਸਣਾ,ਦੁੱਖੀ ਹੋਣਾ,
ਅੱਖਾਂ ਬੰਦ ਕਰਨੀਆ ਤੇ ਬੋਲਣਾ,
ਕਿਤੇ ਆਪਣਾ ਮਿਲਨ ਜਮੀਨ-ਆਸਮਾਨ ਨਾ ਹੋ ਜਾਵੇ,
ਕਿਤੇ ਮੈ ਤੇਰੀ ਮੂੱਠੀ ਦੇ ਰੇਤੇ ਨਾਂ ਹੋ ਜਾਵਾਂ,
ਤੇ ਮੇਰਾ ਹੱਥ ਫੜ ਕੇ ਧੜਕਨ ਤੇ ਰੱਖ ਦੇਣਾਂ,
ਫ਼ੇਰ ਮੈ ਸਾਹ ਅੰਦਰ ਖਿਚਣਾ,
ਤੇਰੀ ਖੁਸ਼ਬੋ ਮਹਿਸੂਸ ਕਰਨਾ,
ਹਰ ਵੇਲੇ ਤੈਨੂੰ ਅੰਗ-ਸੰਗ ਰੱਖਣਾ,
ਸੱਚੀ ਆਦਤ ਹੋ ਗਈ ਹੈ ਮੇਰੀ..................
ਕਦੇ-ਕਦੇ ਮਨ ਝਿਜੋੜ ਦਿੰਦਾ,
ਕੰਬਾ ਦਿੰਦਾ ,ਜਦੋ ਦੁਨੀਆ ਦਾ ਖਿਆਲ ਆਉਦੈ,
ਜਾਤ-ਪਾਤ ਵਿੱਚ ਵੰਡੀ ਦੁਨੀਆ ਦਾ,
ਇਸ਼ਕ ਦੀ ਵੈਰੀ ਦੁਨੀਆ ਦਾ,
ਜੋ ਔਰਤ ਨੂੰ ਝੂਠੀ ਤੇ ਕਾਗਜੀ ਅਜਾਦੀ ਦਿੰਦਾ,
ਐਸੇ ਸਮਾਜ ਦਾ,
ਪਰ ਜੀਵਨ-ਸਾਥੀ ਚੁਨਣ ਦਾ ਨਹੀ,
ਏਹ ਕਾਗ਼ਜੀ ਅਜ਼ਾਦੀ ਨਹੀ ਤਾ ਹੋਰ ਕੀ ਐ..........
ਪਰ ਸਿੱਕੇ ਦੇ ਦੂਜੇ ਪਾਸੇ ਵੀ ਵੇਖਦਾ,
ਜਿਸ ਵਿੱਚ ਝੂਠੇ ਪਿਆਰ ਵੀ ਨੇ,
ਸਿਰਫ ਤਨਾ ਦੇ ਪਿਆਰ,
ਐਸੇ ਪਿਆਰ ਨੇ ਹੀ ਤਾ ,
ਸਮਾਜ ਦੀ ਸੋਚ ਨੂੰ ,
ਜ਼ੰਗ ਲਗਾ ਦਿੱਤਾ,
ਅੱਖਾਂ ਤੇ ਚਮੜੇ ਦੀ ਪੱਟੀ ਬੰਨ ਦਿੱਤੀ ਆ,
ਜੀਹਨੇ ਹਰ ਰਿਸਤੇ ਨੂੰ ਗਲਤ ਸੋਚਣ ਦਾ ਆਦੀ ਬਣਾ ਦਿੱਤਾ,
ਏਸ ਲਈ ਸਾਰੀ ਗਲਤੀ ਏਨਾ ਦੀ ਵੀ ਨਹੀ ..........
ਪਰ ਸੱਜ਼ਣ ਜੀ ਅਸੀ ਏਸਤੋ ਕੀ ਲੈਣਾ,
ਛੱਡ ਏਹਨਾ ਗੱਲਾ ਨੂੰ ਤੇ ਪਿਆਰ ਕਰ,
ਕਿਉਕੀ ਮੈ ਮੰਨਦਾ ਪਿਆਰ ਨੂੰ ਰੂਹਾ ਦਾ ਮਿਲਾਪ,
ਤੂੰ ਕਦੇ ਫੋਟੋ ਦੇਖੀ ਸ਼ਿਵ-ਪਾਰਬਤੀ ਦੀ,
ਜਿਸ ਵਿੱਚ ਇੱਕ ਪਾਸਾ ਔਰਤ ਦਾ,
ਦੂਜ਼ਾ ਪਾਸਾ ਮਰਦ ਦਾ ਹੈ,
ਹੁਣ ਏਹਦਾ ਮਤਲਬ ਸਮਝ ਕੀ ਹੈ,
ਰੱਬ ਨੇ ਜਦੋ ਸਰਿਸਟੀ ਬਨਾਈ,
ਮਰਦ-ਔਰਤ ਇੱਕੇ ਸਰੂਪ ਬਨਾਇਆ,
ਬਾਦ ਚ ਦੋ ਹਿਸੇ ਕੀਤੇ,
ਹੁਣ ਜੀਹਦਾ ਜੇਹੜਾ ਹਿਸਾ ਹੈ,
ਉਹਨੂੰ ਉਹ ਜਰੂਰ ਮਿਲਦਾ,
ਤੇ ਤੂੰ.....
ਜੇਕਰ ਮੇਰਾ ਦੂਜਾ ਹਿੱਸਾ ਹੋਈ ਜ਼ਰੂਰ ਮਿਲੇਗੀ ਮੈਨੂੰ.
ਨਹੀ ਤੇ ਰੱਬ ਰਾਖਾ............
Tuesday, March 30, 2010
Subscribe to:
Post Comments (Atom)
No comments:
Post a Comment